www.jagatradio.com
Now Playing - Jagat Radio

* Today Events

Sorry! There are no calendar events available at the moment.

Author Topic: ੳ ਤੋ ੜ  (Read 2071 times)

sandy kaur deol

  • Guest
ੳ ਤੋ ੜ
« on: July 22, 2016, 02:15:25 PM »

ੳ ਤੋਂ ੜ 

ੳ : ਉਮਰ ਹੋਵੇ ਤੇਰੀ ਲੰਬੀ
ਅ : ਆਗਿਆ ਉੱਤੇ ਚੱਲੀਂ
ੲ : ਈਸ਼ਵਰ ਵੱਡਾ ਸਭ ਤੋਂ 
ਸ : ਸੱਚ ਸੁਨਾਤਾ ਤੈਨੂੰ
ਹ : ਹਾਕਾਂ ਮਾਰ ਹਵਾਏ
ਕ : ਕੰਮ ਗੰਦਾ ਨਾ ਕਰੀਂ
ਖ : ਖੇਲ ਉਮਰ ਗਵਾਓ
ਗ : ਗੁਰ ਬਿਨ ਗਿਆਨ ਨਾ ਹੋਵੇ
ਘ : ਘਰ ਘਰ ਫਿਰਨਾ ਨਹੀਂ
ਙ : ਬਿਨ੍ਹਾਂ ਨਾਮ ਤੋਂ ਙ ਵਾਂਗੂੰ ਰਹਿਜੇਗਾਂ
ਚ : ਚੱਕਲੋ ਚੱਕਲੋ ਹੋਜੂ
ਛ : ਛੱਡ ਦੁਨੀਆ ਨੂੰ ਜਾਣਾ 
ਜ : ਜੱਗ ਮੇਲਾ ਚਾਰ ਦਿਨਾਂ ਦਾ
ਝ : ਝੰਡਾ ਕਿਸੇ ਦਾ ਨਾ ਰਹਿ ਜਾਣਾ
ਞ : ਬਿਨਾਂ ਨਾਮ ਤੋਂ ਞ ਵਾਂਗੂੰ ਰਹਿਜੇਂਗਾ
ਟ : ਟੁਰ ਦੁਨੀਆ ਤੋਂ ਜਾਣਾ
ਠ : ਠੁਮਕ-ਠੁਮਕ ਪੱਬ ਧਰਲੈ
ਡ : ਡਰਦਾ ਰਹਿ ਰੱਬ ਕੋਲੋਂ 
ਢ : ਢਹਿੰਦਿਆਂ ਢਹਿੰਦਿਆਂ ਢਹਿ ਜਾਣਾ
ਣ : ਬਿਨਾਂ ਨਾਮ ਤੋਂ ਣ ਵਾਂਗੂੰ ਰਹਿਜੇਗਾਂ
ਤ : ਤੂੰਬਾ ਤੁਣ ਤੁਣ ਕਰਦਾ ਹੈ
ਥ : ਥਾਲ ਵਿਚ ਤਿੰਨ ਵਸਤੂ ਪਈ ਐ
ਦ : ਦਾਤਾ ਦੇਵਣ ਵਾਲਾ
ਧ : ਧਰਤੀ ਮਾਤਾ ਦਾ ਸਤਿਕਾਰ ਕਰੋ
ਨ : ਨਾਮ ਬਿਨਾਂ ਕਿਉਂ ਖਾਲੀ ਫਿਰਦਾਂ
ਪ : ਪਹਿਲਾਂ ਰੱਬ ਦਾ ਨਾਮ ਧਿਆਓ
ਫ : ਫੇਰ ਹੱਥ ਕੰਮ ਨੂੰ ਲਾਓ
ਬ : ਬੰਦਾ ਆਪਣਾ ਰੂਪ ਬਣਾਇਆ 
ਮ : ਮੇਰੀ ਮੇਰੀ ਕਰਦਾ ਵੇਲਾ ਲੰਘਿਐ
ਯ : ਯਾਰ ਖੁਦਾ ਨੂੰ ਜੋ ਬਣਾਊ
ਰ : ਰੁਲਿਆਂ ਨੂੰ ਆਪੇ ਗਲ ਨਾਲ ਲਾਊ
ਲ : ਲੋੜੀਂਦਾ ਹੈ ਸਭ ਨੂੰ 
ਵ : ਵੱਸਦਾ ਘਟ ਘਟ ਵਿੱਚ ਜੋ
ੜ : ਬਿਨਾਂ ਨਾਮ ਤੋਂ ੜ ਵਾਂਗੂੰ ਰਹਿਜੇਗਾਂ
ਸ਼ : ਸ਼ੰਕਾ ਮਨ 'ਚੋਂ ਕੱਢ ਦੇ ਤੂੰ
ਖ਼ : ਖੁਸ਼ੀਆਂ ਨਾਲ ਝੋਲੀ ਭਰ ਲੈ ਤੂੰ
ਗ਼ : ਗਰੀਬ ਗਊ ਦੀ ਜੋ ਸੇਵਾ ਕਰਦੈ
ਜ਼ : ਜੋ ਮੰਗੀਏ ਜ਼ਰੂਰ ਝੋਲੀ ਭਰਦੈ
ਫ਼ : ਫਲ ਤੇਰੇ ਕਰਮਾਂ ਦੇ 
ਲ਼ : ਲੱਗ ਜਾ ਗੁਰਾਂ ਦੇ ਚਰਨੀਂ 
'ਸੁੱਖਾ ਭੂੰਦੜ' ਸੱਚੀ ਗੱਲ ਕਹਿੰਦਾ ਹੈ, 
ਅੱਜਕਲ੍ਹ ਮੁਕਤਸਰ ਸਾਹਿਬ 'ਚ ਰਹਿੰਦਾ ਹੈ | 
ਸਤਿਗੁਰੂ ਸਾਡਾ ਡਾਢਾ ਹੈ, 
ਸੇਵਾ ਕਰਨਾ ਫ਼ਰਜ਼ ਤਾਂ ਸਾਡਾ ਹੈ¨

-

 

SimplePortal 2.3.6 © 2008-2014, SimplePortal