www.jagatradio.com
Now Playing - Jagat Radio

* Today Events

Sorry! There are no calendar events available at the moment.

Author Topic: ਬੁਝਾਰਤਾਂ  (Read 3516 times)

sandy kaur deol

  • Guest
ਬੁਝਾਰਤਾਂ
« on: November 13, 2016, 03:47:19 PM »
 ਆਲੂ ਖਾ-ਖਾ ਢਿੱਡ ਭਰਿਆ,
 ਮੰੂਹ ਬੰਦ ਕਰ ਨਹਾਇਆ
 ਗਰਮ ਹੋ ਗਿਆ ਸਖਤ ਹੋ ਗਿਆ,
 ਜਦ ਬਾਹਰ ਪਾਣੀ 'ਚੋਂ ਆਇਆ

Answer is :- ਸਮੋਸਾ,

sandy kaur deol

  • Guest
Re: ਬੁਝਾਰਤਾਂ
« Reply #1 on: November 13, 2016, 03:49:22 PM »
ਜੜ੍ਹ ਹਰੀ ਫੁੱਲ ਕੇਸਰੀ, ਬਿਨਾਂ ਪੱਤਾ ਦੀ ਛਾਂ
 ਜਾਂਦਾ ਰਾਹੀ ਸੌਾ ਗਿਆ, ਤੱਕ ਕੇ ਗੂੜ੍ਹੀ ਛਾਂ -
Answer is :;- ਬੇਰੀ

sandy kaur deol

  • Guest
Re: ਬੁਝਾਰਤਾਂ
« Reply #2 on: November 13, 2016, 03:50:40 PM »
ਸੋਨੇ ਦੇ ਕੜੇ ਵਿਚ ਦੋ ਬੇਰ,
ਨਾ ਲਹਿਣ ਰਾਤ ਨੂੰ ,
ਨਾ ਲਹਿਣ ਸਵੇਰ -
Answer:- ਨੱਥ

sandy kaur deol

  • Guest
Re: ਬੁਝਾਰਤਾਂ
« Reply #3 on: November 13, 2016, 03:51:46 PM »
ਇਕ ਮੇਰਾ ਭਾਈ ਮੇਘਾ,
 ਦਿਨੇ ਖੜ੍ਹਾ ਰਾਤੀਂ ਟੇਢਾ |
answer:-ਬਾਣ ਦਾ ਮੰਜਾ

sandy kaur deol

  • Guest
Re: ਬੁਝਾਰਤਾਂ
« Reply #4 on: November 13, 2016, 03:53:45 PM »
ਨਿੱਕੀ ਜਿਹੀ ਕੁੜੀ
ਉਹਦੇ ਢਿੱਡ 'ਚ ਲਕੀਰ

answer:-ਕਣਕ ਦਾ ਦਾਣਾ

sandy kaur deol

  • Guest
Re: ਬੁਝਾਰਤਾਂ
« Reply #5 on: November 13, 2016, 03:55:34 PM »
ਸੱਚ ਧਰਮ ਦਾ ਚੁੱਕਦੀ ਭਾਰ,
 ਜਿੰਨਾ ਰੁੰਦੀ ਦੱਸਦੀ ਸਾਰ
ਹੱਥ ਦੇ ਆਜੂ ਬਾਜੂ ਫੈਲੇ,
ਪੈਰ ਦੇ ਰਹਿੰਦੀ ਸਦਾ ਥੱਲੇ
Answer:-- ਤੱਕੜੀ

sandy kaur deol

  • Guest
Re: ਬੁਝਾਰਤਾਂ
« Reply #6 on: December 06, 2016, 07:25:29 PM »
ਤਿੰਨ ਲਫਜ਼ਾਂ ਦਾ ਦੇਸ਼ ਹੈ,
ਜਾਣੇ ਲੱਖ ਕਰੋੜ।
ਪਿੱਠ ਕੱਟੋ ਬਣ ਜਾਂਵਦਾ,
ਪੰਜ ਉਂਗਲਾਂ ਦਾ ਜੋੜ।
Answer Punjab

sandy kaur deol

  • Guest
Re: ਬੁਝਾਰਤਾਂ
« Reply #7 on: December 06, 2016, 07:27:44 PM »
ਤੁਰਦੀ ਹਾਂ ਤਾਂ ਪੈਰ ਨਹੀਂ,
ਦੇਵਾਂ ਸਭ ਨੂੰ ਜਾਨ।
ਦੋ ਅੱਖਰਾਂ ਦੀ ਚੀਜ਼ ਹਾਂ, ਬੁੱਝੋ ਮੇਰਾ ਨਾਮ।
Answer windy hawa

sandy kaur deol

  • Guest
Re: ਬੁਝਾਰਤਾਂ
« Reply #8 on: December 06, 2016, 07:30:51 PM »
ਸ਼ੀਸ਼ਿਆਂ ਦਾ ਟੋਭਾ,
ਕੰਡਿਆਂ ਦੀ ਵਾੜ।
 ਬੁੱਝਣੀ ਆ ਤਾਂ ਬੁੱਝ,
ਨਹੀਂ ਹੋ ਜਾ ਬਾਹਰ।
Answer is eyes aakh

sandy kaur deol

  • Guest
Re: ਬੁਝਾਰਤਾਂ
« Reply #9 on: December 06, 2016, 07:32:54 PM »
ਇਕ ਸੰਦੂਕੜੀ 'ਚ ਬਾਰਾਂ ਖਾਨੇ,
ਹਰ ਖਾਨੇ ਵਿਚ ਤੀਹ-ਤੀਹ ਦਾਣੇ,
 ਬੁੱਝਣ ਵਾਲੇ ਬੜੇ ਸਿਆਣੇ।
Answer is month year day  ਸਾਲ, ਮਹੀਨੇ ਅਤੇ ਦਿਨ।

 

SimplePortal 2.3.6 © 2008-2014, SimplePortal