ਇਕ ਬੱਚਾ ਦਵਾਈ ਖਾਣ ਤੋਂ ਬਹੁਤ ਡਰਦਾ ਸੀ।
ਉਸ ਦੀ ਮੰਮੀ ਨੇ ਉਸ ਨੂੰ ਗੋਲੀ ਖਵਾਉਣ ਦਾ ਵਧੀਆ ਤਰੀਕਾ ਕੱਢਿਆ।
ਉਸ ਨੇ ਗੋਲੀ ਇਕ ਰਸਗੁੱਲੇ ਵਿਚ ਰੱਖ ਕੇ ਬੱਚੇ ਨੂੰ ਖਾਣ ਲਈ ਦੇ ਦਿੱਤੀ।
ਕੁਝ ਚਿਰ ਪਿੱਛੋਂ ਮੰਮੀ ਨੇ ਬੱਚੇ ਨੂੰ ਪੁੱਛਿਆ, 'ਬੇਟੇ! ਉਹ ਰਸਗੁੱਲਾ ਖਾ ਲਿਆ?'
'ਹਾਂ ਮੰਮੀ', ਬੱਚੇ ਨੇ ਕਿਹਾ, 'ਰਸਗੁੱਲਾ ਤਾਂ ਖਾ ਲਿਆ ਪਰ ਗਿਟਕ ਸੁੱਟ ਦਿੱਤੀ।'
