ਸੋਢੀ ਤੇ ਨੀਟਾ ਮੋਟਰਸਾਈਕਲ 'ਤੇ ਸਵਾਰ ਹੋ ਕੇ ਬਾਜ਼ਾਰ ਵਿਚੋਂ ਦੀ ਲੰਘ ਰਹੇ ਸਨ।
ਅੱਗੇ ਅਚਾਨਕ ਦੋ ਵਿਅਕਤੀ ਜ਼ੋਰੋ-ਜ਼ੋਰ ਲੜ ਰਹੇ ਸਨ।
ਸੋਢੀ ਮੋਟਰਸਾਈਕਲ ਤੋਂ ਛਾਲ ਮਾਰ ਕੇ ਲੜ ਰਹੇ ਵਿਅਕਤੀਆਂ ਦੇ ਵਿਚਕਾਰ ਆ ਜਾਂਦਾ ਹੈ।
ਸੋਢੀ ਇਕ ਵਿਅਕਤੀ ਨੂੰ ਉੱਚੀ-ਉੱਚੀ ਕਹਿੰਦਾ ਹੈ, ਤੂੰ ਏਹਦੇ ਦੰਦਾਂ 'ਤੇ ਮਾਰ, ਤੂੰ ਏਹਦੇ ਦੰਦ ਕੱਢ ਦੰਦ,
ਤੂੰ ਏਹਦੇ ਦੰਦਾਂ 'ਤੇ ਮਾਰ...। ਇਹ ਸਾਰਾ ਕੁਝ ਦੇਖ ਰਹੇ ਨੀਟੇ ਨੇ ਰਾਹ ਜਾਂਦੇ ਸੋਢੀ ਨੂੰ ਪੁੱਛਿਆ ਕਿ ਯਾਰ,
ਤੂੰ ਵਾਰ-ਵਾਰ ਉਹਦੇ ਦੰਦ ਕੱਢਣ ਲਈ ਕਿਉਂ ਆਖ ਰਿਹਾ ਸੀ? ਸੋਢੀ-ਯਾਰ ਸਮਝਿਆ ਕਰ,
ਅਗਲੇ ਚੌਕ 'ਚ ਆਪਣੇ ਸਾਂਢੂ ਦੀ ਦੰਦਾਂ ਦੀ ਦੁਕਾਨ ਏ, ਮੈਂ ਕਿਹਾ ਨਾਲੇ ਮਿਲਦੇ ਚਲਾਂਗੇ, ਨਾਲੇ ਇਕ ਮਰੀਜ਼ ਦੇ ਜਾਵਾਂਗੇ। -