www.jagatradio.com
Now Playing - Jagat Radio

* Today Events

Sorry! There are no calendar events available at the moment.

Author Topic: ਸਿੱਠਣੀਆਂ  (Read 1886 times)

sandy kaur deol

  • Guest
ਸਿੱਠਣੀਆਂ
« on: July 12, 2016, 01:39:01 PM »
ਸਿੱਠਣੀਆਂ

ਸਿੱਠਣੀ, ਵਿਆਹ ਨਾਲ ਸਬੰਧਿਤ ਪੰਜਾਬੀ ਲੋਕਗੀਤਾਂ ਦਾ ਅਜਿਹਾ ਰੂਪ ਹੈ, ਜਿਸ ਦਾ ਮਨੋਰਥ ਵਿਅੰਗ, ਕਟਾਖਸ਼ ਜਾਂ ਮਖੌਲੀਆ ਅੰਦਾਜ਼ ਵਿਚ ਤਨਜ਼ ਰਾਹੀਂ ਸਰੋਤਿਆਂ ਦਾ ਦਿਲ ਪ੍ਰਚਾਉਣਾ ਹੈ। ਪੁਰਾਣੇ ਸਮਿਆਂ ਵਿਚ ਜਦ ਮਨ ਪ੍ਰਚਾਵੇ ਦੇ ਸਾਧਨ ਬਹੁਤ ਹੀ ਸੀਮਿਤ ਸਨ ਤਾਂਵਿਆਹ ਦੇ ਸ਼ਗਨਾਂ ਵਿਚ ਸਿੱਠਣੀਆਂ ਮਨੋਰੰਜਨ ਦੇ ਪੱਖ ਤੋਂ ਵਿਸ਼ੇਸ਼ ਭੂਮਿਕਾ ਨਿਭਾਉਂਦੀਆਂ ਸਨ। ਜਦੋਂ ਕਦੇ ਭੰਡਾਂ ਤੇ ਮਰਾਸੀਆਂ ਨੂੰ ਉਮੀਦ ਨਾਲੋਂ ਘੱਟ ਦਾਨ ਦਿੱਤਾ ਜਾਂਦਾ ਤਾਂ ਉਹ ਸਿੱਠਣੀਆਂ ਜੋੜ ਕੇ ਅਗਲੇ ਨੂੰ ਸ਼ਰਮਿੰਦਾ ਕਰਨ ਤੀਕ ਜਾਂਦੇ ਸਨ। ਸਿੱਠਣੀਆਂ ਨੈਤਿਕਤਾ-ਅਨੈਤਿਕਤਾ ਦੀ ਪਰਖ ਪੜਚੋਲ ਵਿੱਚ ਨਹੀਂ ਪੈਂਦੀਆਂ। ਪਹਿਲਾਂ ਹੀ ਬਣੀਆਂ ਬਣਾਈਆਂ ਜਾਂ ਜਿਹੋ ਜਿਹੋ ਮੌਕਾ ਹੋਵੇ, ਉਦੋਂ ਹੀ ਜੋੜ ਕੇ ਸੁਣਾ ਦਿੱਤੀਆਂ ਜਾਂਦੀਆਂ ਹਨ। ਸਿੱਠਣੀਆਂ ਦੇਣ ਦਾ ਰਿਵਾਜ਼ ਪੰਜਾਬ ਵਿੱਚ ਹੀ ਨਹੀਂ ਸਗੋਂ ਹੋਰ ਪ੍ਰਦੇਸ਼ਾਂ ਵਿਚ ਵੀ ਪ੍ਰਚੱਲਿਤ ਰਿਹਾ ਹੈ।

ਸਿੱਠਣੀ ਦਾ ਅਰਥ

ਸਿੱਠਣੀ ਦਾ ਨਿਕਾਸ 'ਸਿੱਠ' ਤੋਂ ਹੋਇਆ ਹੈ, ਜਿਸ ਦੇ ਅਰਥ ਹਨ ਅਯੋਗ ਬਚਨ ਜਾਂ ਅਸ਼ਿਸ਼ਠ ਬਾਣੀ, ਗਾਲ੍ਹ ਅਤੇ ਵਿਅੰਗ ਨਾਲ ਕਹੀ ਹੋਈ ਬਾਣੀ'2 ਸਿੱਠ ਦਾ ਸ਼ਾਬਦਿਕ ਅਰਥ ਅਯੋਗ ਵਚਨ, ਨਿੰਦਿਆ, ਅਪਵਾਦ ਅਥਵਾ ਭੰਡੀ ਦੇ ਹਨ। ਸਿੱਠ, ਅਸਲ ਵਿਚ ਅੰਗਰੇਜ਼ੀ ਸ਼ਬਦ Satire ਦਾ ਹੀ ਢੁੱਕਵਾ ਪੰਜਾਬੀ ਪਰਿਆਇਵਾਚੀ ਸ਼ਬਦ ਹੈ।3


 

SimplePortal 2.3.6 © 2008-2014, SimplePortal